ਜਨਮ ਦਾ ਪ੍ਰਮਾਣ ਪੱਤਰ ਲੈਣ ਲਈ ਤੁਹਾਨੂੰ ਜਨਮ ਨੂੰ ਦਰਜ ਕਰਵਾਉਣ ਦੀ ਲੋੜ ਹੈ।
ਜਨਮ ਪ੍ਰਮਾਣ ਪੱਤਰ ਤੁਹਾਨੂੰ ਅਤੇ ਤੁਹਾਡੇ ਬੱਚੇ ਨੂੰ ਮਹੱਤਵਪੂਰਣ ਸੇਵਾਵਾਂ ਤੱਕ ਪਹੁੰਚ ਕਰਨ ਵਿੱਚ ਸਹਾਇਤਾ ਕਰਦਾ ਹੈ:
- ਸਰਕਾਰੀ ਸੇਵਾਵਾਂ ਅਤੇ ਭੁਗਤਾਨ
- ਸਕੂਲ
- ਬੈਂਕ ਖਾਤੇ
- ਪਾਸਪੋਰਟ
- ਡਰਾਈਵਰ ਲਾਈਸੈਂਸ ਅਤੇ ਟੈਕਸ ਫਾਈਲ ਨੰਬਰ।
ਤੁਸੀਂ ਜਨਮ ਪ੍ਰਮਾਣ ਪੱਤਰ ਨੂੰ ਦਰਜ ਕਰਨ ਵੇਲੇ ਜਾਂ ਬਾਅਦ ਵਿੱਚ ਲੈ ਸਕਦੇ ਹੋ। ਜਨਮ ਪ੍ਰਮਾਣ ਪੱਤਰਾਂ ਵਾਸਤੇ ਫੀਸ ਲੱਗਦੀ ਹੈ।
ਔਨਲਾਈਨ ਦਰਜ ਕਰਨ ਵਾਲਾ ਫਾਰਮ ਅੰਗਰੇਜ਼ੀ ਵਿੱਚ ਹੈ ਅਤੇ ਇਸ ਦੇ ਕਈ ਸਾਰੇ ਪੜਾਅ ਹਨ:
- ਮਾਪਿਆਂ ਵਿੱਚੋਂ ਇਕ ਇੱਥੇ ਜਾਂਦਾ ਹੈ www.bdm.vic.gov.au/baby (External link) ਅਤੇ BDM ਨਾਲ ਖਾਤਾ ਦਰਜ ਕਰਵਾਉਂਦਾ ਹੈ।
ਸੁਝਾਅ! ਆਪਣਾ ਮੋਬਾਈਲ ਫੋਨ ਦਾਖਲ ਕਰਨ ਵੇਲੇ ਇਸ ਦੇ ਸ਼ੁਰੂ ਵਿੱਚ ‘+’ ਦੇ ਨਿਸ਼ਾਨ ਦੇ ਨਾਲ ਦੇਸ਼ ਦਾ ਕੋਡ ਸ਼ਾਮਲ ਕਰਨਾ ਯਾਦ ਰੱਖੋ (ਆਸਟ੍ਰੇਲੀਆ ਵਾਸਤੇ +61) ਉਦਾਹਰਣ ਵਾਸਤੇ +61430000000 - ਫਾਰਮ ਦਾ ਪਹਿਲਾ ਹਿੱਸਾ ਭਰੋ। ਤੁਹਾਥੋਂ ਤੁਹਾਡੇ ਬੱਚੇ ਦੇ, ਤੁਹਾਡੇ ਅਤੇ ਦੂਸਰੇ ਮਾਪੇ ਦੇ ਬਾਰੇ ਵੇਰਵੇ ਪੁੱਛੇ ਜਾਣਗੇ।
- ਫਿਰ ਅਸੀਂ ਦੂਸਰੇ ਮਾਪੇ ਨੂੰ ਈਮੇਲ ਕਰਾਂਗੇ ਤੇ ਉਹਨਾਂ ਨੂੰ ਔਨਲਾਈਨ ਫਾਰਮ ਦਾ ਆਪਣਾ ਹਿੱਸਾ ਭਰਨ ਲਈ ਕਹਾਂਗੇ।
ਮਹੱਤਵਪੂਰਣ। ਜੇ ਤੁਹਾਨੂੰ ਸੁਰੱਖਿਆ ਦੀ ਕੋਈ ਚਿੰਤਾ ਹੈ (ਉਦਾਹਰਣ ਵਜੋਂ, ਘਰੇਲੂ ਹਿੰਸਾ ਦੇ ਸਬੰਧਿਤ), ਜਨਮ ਨੂੰ ਦਰਜ ਕਰਵਾਉਣ ਵੇਲੇ ਕਾਨੂੰਨੀ ਐਲਾਨ (ਔਨਲਾਈਨ ਉਪਲਬਧ) ਦੇ ਨਾਲ ਇਕੱਠੇ ਜਮ੍ਹਾਂ ਕਰਵਾਓ, ਇਹ ਸਮਝਾਉਂਦੇ ਹੋਏ ਕਿ ਦੂਸਰੇ ਮਾਪੇ ਹਿੱਸਾ ਕਿਉਂ ਨਹੀਂ ਲੈ ਰਹੇ।
BDM ਨੂੰ ਦੂਸਰੇ ਮਾਪੇ ਨੂੰ ਸੰਪਰਕ ਕਰਨ ਦੀ ਲੋੜ ਪਵੇਗੀ। ਜੇਕਰ ਤੁਸੀਂ ਹਿੰਸਾ ਦੀ ਧਮਕੀ ਦਾ ਸਬੂਤ ਦਿੰਦੇ ਹੋ, ਅਸੀਂ ਤੁਹਾਡੀ ਲਿਖਤੀ ਸਹਿਮਤੀ ਤੋਂ ਬਿਨਾਂ ਸੰਪਰਕ ਦੇ ਕੋਈ ਵੀ ਵੇਰਵੇ ਦੂਸਰੇ ਮਾਪੇ ਨੂੰ ਨਹੀਂ ਦੇਵਾਂਗੇ।
ਜੇਕਰ ਤੁਹਾਨੂੰ ਹੋਰ ਸਲਾਹ ਜਾਂ ਸਹਾਇਤਾ ਚਾਹੀਦੀ ਹੈ, ਤੁਸੀਂ 1300 369 367 ਨੂੰ ਫੋਨ ਕਰ ਸਕਦੇ ਹੋ। - ਦੂਸਰੇ ਮਾਪੇ ਲਿੰਕ ਉਪਰ ਕਲਿੱਕ ਕਰਨਗੇ ਜੋ ਅਸੀਂ ਉਹਨਾਂ ਨੂੰ ਈਮੇਲ ਕਰਾਂਗੇ ਅਤੇ ਆਪਣੇ ਵੇਰਵਿਆਂ ਨੂੰ ਪੂਰਾ ਕਰ ਦੇਣਗੇ। ਇਸ ਨਾਲ ਦਰਜ ਕਰਨ ਦੀ ਕਿਰਿਆ ਪੂਰੀ ਹੋ ਜਾਵੇਗੀ।
- ਜਦੋਂ ਉਹ ਕਿਰਿਆ ਦੇ ਆਪਣੇ ਹਿੱਸੇ ਪੂਰੇ ਕਰ ਲੈਂਦੇ ਹਨ ਤਾਂ ਮਾਪਿਆਂ ਵਿੱਚੋਂ ਕੋਈ ਵੀ ਜਨਮ ਪ੍ਰਮਾਣ ਪੱਤਰ ਮੰਗਵਾ ਸਕਦਾ ਹੈ।
BDM ਸੇਵਾਵਾਂ
ਵਿਕਟੋਰੀਆ ਵਿੱਚ ਅਸੀਂ ਜਿੰਦਗੀ ਦੀਆਂ ਘਟਨਾਵਾਂ ਦੇ ਵੇਰਵੇ ਦਰਜ ਕਰਦੇ ਹਾਂ। ਅਸੀਂ ਇਹਨਾਂ ਘਟਨਾਵਾਂ ਵਾਸਤੇ ਪ੍ਰਮਾਣ ਪੱਤਰ ਵੀ ਜਾਰੀ ਕਰਦੇ ਹਾਂ।
ਇਹਨਾਂ ਬਾਰੇ ਸਾਡੇ ਨਾਲ ਗੱਲ ਕਰੋ
- ਬੱਚੇ ਦੇ ਜਨਮ ਨੂੰ ਦਰਜ ਕਰਵਾਉਣਾ ਅਤੇ ਜਨਮ ਦੇ ਪ੍ਰਮਾਣ ਪੱਤਰ
- ਮੌਤ ਦੇ ਪ੍ਰਮਾਣ ਪੱਤਰ
- ਵਿਆਹ ਦੇ ਪ੍ਰਮਾਣ ਪੱਤਰ
- ਰਿਸ਼ਤੇ ਨੂੰ ਦਰਜ ਕਰਵਾਉਣਾ ਅਤੇ ਰਿਸ਼ਤਿਆਂ ਦੇ ਪ੍ਰਮਾਣ ਪੱਤਰ
- Victorian Marriage Registry ਵਿਖੇ ਵਿਆਹ ਕਰਵਾਉਣਾ
- ਨਾਮ ਬਦਲਾਉਣਾ
- ਲਿੰਗ ਪ੍ਰਤਿੱਗਿਆ
ਵਧੇਰੇ ਜਾਣਕਾਰੀ ਅਤੇ ਸਹਿਯੋਗ
ਤੁਹਾਡੀ ਭਾਸ਼ਾ ਵਿੱਚ ਸਲਾਹ
BDM ਨਾਲ ਆਪਣੀ ਭਾਸ਼ਾ ਵਿੱਚ ਗੱਲ ਕਰਨ ਲਈ ਅਨੁਵਾਦ ਅਤੇ ਦੋਭਾਸ਼ੀਆ ਸੇਵਾ ਨੂੰ 13 14 50 ਉਪਰ ਫੋਨ ਕਰੋ। ਉਹਨਾਂ ਨੂੰ Registry of Births, Deaths and Marriages Victoria ਨਾਲ 1300 369 367 ਉਪਰ ਸੰਪਰਕ ਕਰਨ ਲਈ ਕਹੋ।